Patiala: 15.05.2023
Multani Mal Modi College, Patiala today released its prospectus for next session (Year 2023-2024) and started the process of admissions registration. On this occasion Prof Surindra Lal, Member, Management Committee of Modi College was present. In the light of the new education policy the prospectus for the next session highlights the different career oriented and industry-based programs, skills-based trainings and courses available at Modi college.
College Principal Dr. Khushvinder Kumar congratulated the faculty and staff members for ranking of college as the number one college in the recent Region Scan, The Tribune Guide to Best Colleges Survey 2023. He said that it is our collective effort as a team. He also advised the teachers to make learning more student-friendly with inclusion of technology-based multimedia tools and focusing more on the research areas of their syllabus. He said that project based practical training is must for the students to excel in the long term and for preparing them for jobs in industrial sectors.
In his presentation on the topic of ‘Credits and Curriculum Framework for Undergraduate Programme under expert Lecture Series, NEP-2020 Policy Praxis, session-one organized by Internal quality assurance Cell, M M Modi College Dr. Khushvinder Kumar elaborated upon the process and methodology of developing credit-based courses.
The prospectus was released by Prof. Surindra Lal, the member of Management Committee of the college. While, addressing the faculty members Prof Surendra Lal said that the teachers should be honest to their professional ethics and should work as a dedicated team for the success of an educational institution.
In this event college Registrar Dr. Ashwani Sharma, Controller of examination Dr. Ajit Kumar, Dean Students Dr. Gurdeep Singh, Dr. Neena Sareen, Dean, Co-curricular, Dr. Neeraj Goyal, Head of Business Management Department, Dr. Ganesh Sethi, Assistant Professor, Department of Computer Science, Dr. Harmohan Sharma, Assistant Professor, Department of Computer Science and all faculty members were present. Vote of thanks was presented by Dr. Ashwani Sharma.
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਸੈਸ਼ਨ 2023-2024 ਲਈ ਪ੍ਰਾਸਪੈਕਟਸ ਰਿਲੀਜ਼
ਪਟਿਆਲਾ: 15.05.2023
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਨਵੇਂ ਸੈਸ਼ਨ (2023-2024) ਲਈ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ ਤੇ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਲਈ ਨਵੇਂ ਦਾਖਲਿਆਂ ਲਈ ਰਜਿਸ਼ਟਰੇਸ਼ਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਤੇ ਮੋਦੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਜੀ ਵੀ ਹਾਜ਼ਰ ਸਨ। ਨਵੀਂ ਸਿੱਖਿਆ ਨੀਤੀ 2020 ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੇ ਇਸ ਪ੍ਰਾਸਪੈਕਟਸ ਵਿੱਚ ਕਾਲਜ ਵਿੱਚ ਉਪਲਬਧ ਪੇਸ਼ਾਵਰ ਤੇ ਕਿੱਤਾ-ਆਧਾਰਿਤ ਕੋਰਸਾਂ, ਪ੍ਰੋਗਰਾਮਾਂ ਤੇ ਟਰੇਨਿੰਗ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕਾਲਜ ਵਿੱਚ ਮੌਜੂਦ ਸੁਵਿਧਾਵਾਂ ਬਾਰੇ ਵੀ ਵਿਸਥਾਰ-ਪੂਰਵਕ ਦੱਸਿਆ ਗਿਆ ਹੈ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਟ੍ਰਿਬਿਊਨ ਅਖ਼ਬਾਰ ਵੱਲੋਂ ਮੋਦੀ ਕਾਲਜ ਨੂੰ ਖ਼ਿੱਤੇ ਦਾ ਬਿਹਤਰੀਨ ਕਾਲਜ ਐਲਾਨਣ ਤੇ ਵਧਾਈ ਦਿੰਦਿਆ ਕਿਹਾ ਕਿ ਇਹ ਸਾਰੇ ਅਧਿਆਪਕਾਂ, ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਫਲ਼ ਹੈ।ਉਹਨਾਂ ਨੇ ਸਾਰੇ ਅਧਿਆਪਕਾਂ ਨੂੰ ਆਪਣੇ ਪੜ੍ਹਾਉਣ ਦੇ ਢੰਗਾਂ ਨੂੰ ਨਵੀ ਸਿੱਖਿਆ ਨੀਤੀ ਵਿੱਚ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਵਿਦਿਆਰਥੀਆਂ ਵਾਸਤੇ ਤਕਨੀਕੀ ਸਾਧਨਾਂ ਦੀ ਵਰਤੋਂ, ਸਕਿੱਲ ਅਧਾਰਿਤ ਸਿਲੇਬਸ ਅਤੇ ਖੋਜ-ਪ੍ਰੋਜੈਕਟਾਂ ਦੀ ਮਦਦ ਨਾਲ ਹੋਰ ਜ਼ਿਆਦਾ ਦਿਲਚਸਪ ਤੇ ਸੁਖਾਲਾ ਬਣਾਉਣ ਲਈ ਕਿਹਾ।
ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਦੁਆਰਾ ਕਾਲਜ ਦੇ ‘ਇੰਟਰਨਲ ਕੁਆਲਿਟੀ ਐਸ਼ੋਅਰਸ ਸੈੱਲ‘ ਵੱਲੋਂ ਨਵੀਂ ਸਿੱਖਿਆ ਨੀਤੀ –2020 ਸਬੰਧੀ ਆਯੋਜਿਤ ਕੀਤੀ ਜਾ ਰਹੀ ਵਿਸ਼ੇਸ਼ ਭਾਸ਼ਣ-ਲੜ੍ਹੀ ਦੇ ਅੰਤਰਗਤ ‘ ਕਰੈਡਿਟਜ਼ ਐਂਡ ਕਰੀਕੁਲਮ ਫਰੇਮ-ਵਰਕ ਫਾਰ ਅੰਡਰ ਗਰੈਜੁਏਟ ਪ੍ਰੋਗਰਾਮ‘ ਬਾਰੇ ਇੱਕ ਖਾਸ ਮਲਟੀ ਮੀਡੀਆ ਅਧਾਰਿਤ ਪ੍ਰਸਤੁਤੀ ਵੀ ਦਿਖਾਈ ਗਈ ਜਿਸ ਵਿੱਚ ਉਹਨਾਂ ਨੇ ਕਰੈਡਿਟ ਅਧਾਰਿਤ ਕੋਰਸ ਬਣਾਉਣ ਦੀ ਪ੍ਰੀਕ੍ਰਿਆ ਅਤੇ ਵਿਧੀਆਂ ਤੇ ਚਰਚਾ ਕੀਤੀ
ਇਸ ਮੌਕੇ ਤੇ ਨਵੇਂ ਸੈਸ਼ਨ ਲਈ ਪ੍ਰਾਸਪੈਕਟਸ ਰਿਲੀਜ਼ ਕਰਨ ਦੀ ਰਸਮ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ.ਸੁਰਿੰਦਰਾ ਲਾਲ ਤੇ ਕਾਲਜ ਪ੍ਰਿੰਸੀਪਲ ਨੇ ਅਦਾ ਕੀਤੀ।ਆਪਣੇ ਸੰਬੋਧਨ ਵਿੱਚ ਪ੍ਰੋ. ਸੁਰਿੰਦਰਾ ਲਾਲ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਕਿੱਤੇ ਪ੍ਰਤੀ ਸੰਪੂਰਨ ਰੂਪ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਸਿੱਖਿਆ ਸੰਸਥਾਨ ਦੀ ਸਫਲਤਾ ਉਸ ਦੇ ਮੈਂਬਰਾਂ ਦੀ ਇੱਕਜੁੱਟਤਾ ਤੇ ਨਿਰਭਰ ਹੁੰਦੀ ਹੈ।
ਇਸ ਮੌਕੇ ਤੇ ਕਾਲਜ ਦੇ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ, ਕੰਟਰੋਲਰ ਪ੍ਰੀਖਿਆਵਾਂ ਡਾ.ਅਜੀਤ ਕੁਮਾਰ, ਪੰਜਾਬੀ ਵਿਭਾਗ ਦੇ ਮੁਖੀ ਗੁਰਦੀਪ ਸਿੰਘ ਸੰਧੂ, ਕਾਮਰਸ ਵਿਭਾਗ ਦੇ ਮੁਖੀ ਡਾ.ਨੀਨਾ ਸਰੀਨ, ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਨੀਰਜ ਗੋਇਲ, ਡਾ.ਗਣੇਸ਼ ਸੇਠੀ,ਕੰਪਿਊਟਰ ਸਾਇੰਸ ਵਿਭਾਗ ਡਾ.ਹਰਮੋਹਨ ਸ਼ਰਮਾ, ਕੰਪਿਊਟਰ ਸਾਇੰਸ ਵਿਭਾਗ, ਤੇ ਸਮੂਹ ਅਧਿਆਪਕ ਮੌਜੂਦ ਸਨ। ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਡਾ. ਅਸ਼ਵਨੀ ਸ਼ਰਮਾ ਨੇ ਪੇਸ਼ ਕੀਤਾ।